ਬਿਆਸ ( ਜਸਟਿਸ ਨਿਊਜ਼ )
ਘੱਟ ਗਿਣਤੀ ਲੋਕ ਭਲਾਈ ਸੰਸਥਾ (ਰਜਿ) ਦੇ ਪ੍ਰਧਾਨ ਸ੍ਰ ਸਤਨਾਮ ਸਿੰਘ ਗਿੱਲ ਨੇ ਸਮਾਜ ‘ਚ ਕਿਰਤੀ ਵਰਗ ਨੂੰ ਸੁਨੇਹਾ ਦਿੰਦਿਆਂ ਹੋਕਾ ਦਿੱਤਾ ਹੈ ਕਿ ਸਭ ਕਿਰਤੀ ਆਪਣਾ ਪੰਜੀਕਰਨ ਕਰਾਉਂਣ ਲਈ ਸਬੰਧਿਤ ਵਿਭਾਗ ਨਾਲ ਰਾਬਤਾ ਕਾਇਮ ਕਰਨ।
ਉਨ੍ਹਾ ਨੇ ਦੱਸਿਆ ਕਿ ਬਲਾਕ ਰਈਆ ਦੇ ਪਿੰਡਾਂ ਦੀਆਂ ਪੰਚਾਇਤਾਂ ਖਾਸ਼ ਕਰਕੇ ਸਰਪੰਚਾਂ ਨਾਲ ਤਾਲਮੇਲ ਕਰਕੇ ਘੱਟ ਗਿਣਤੀ ਲੋਕ ਭਲਾਈ ਸੰਸਥਾਂ ਇਮਾਰਤ ਉਸਾਰੀ ਦੇ ਕੰਮ ਨਾਲ ਜੁੜੇ ਕਾਮਿਆਂ ਅਤੇ ਨਰੇਗਾ ਯੋਜਨਾ ‘ਚ ਦਿਹਾੜੀ ਕਰਨ ਵਾਲੀਆਂ ਬੀਬੀਆਂ ਦੇ ਲੇਬਰ ਕਾਰਡ ਬਣਵਾਉਂਣ ਲਈ ਸਾਡੇ ਸੰਸਥਾ ਦੇ ਲੇਬਰ ਸੈੱਲ ਦੇ ਚੇਅਰਮੈਨ ਸ ਗੁਲਜ਼ਾਰ ਸਿੰਘ ਮਿਹੋਕਾ ਨਾਲ ਸੰਪਰਕ ਕਰਨ।ਉਨ੍ਹਾ ਨੇ ਦੱਸਿਆ ਕਿ ਗ੍ਰਾਮ ਪੰਚਾਇਤ ਪਿੰਡ ਜੋਧੇ ਦੇ ਸਰਪੰਚ ਸ੍ਰ ਦਲਜੀਤ ਸਿੰਘ ਸ਼ਾਹ ਨਾਲ ਤਾਲਮੇਲ ਹੋ ਚੁੱਕਾ ਹੈ।ਸਾਡੀ ਟੀਮ ਪਿੰਡ ਜੋਧੇ ਵਿਖੇ ਲੇਬਰ ਕਾਰਡ ਬਣਾਉਂਣ ਲਈ ਜਾਗਰਿਤੀ ਕੈਂਪ ਲਗਾਉਂਣ ਜਾ ਰਹੀ ਹੈ।ੳਨ੍ਹਾ ਨੇ ਕਿਹਾ ਕਿ ਜਿਹੜੇ ਠੇਕੇਦਾਰਾਂ,ਮਿਸਤਰੀਆਂ ਅਤੇ ਮਜਦੂਰੀ ਕਰਨ ਵਾਲਿਆਂ ਨੇ ਰਾਜ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਅਜੇ ਤੱਕ ਪੰਜੀਕਰਨ ਨਹੀਂ ਕਰਵਾਇਆ ਹੈ ਉਹ ਤੁਰੰਤ ਲੇਬਰ ਸੈੱਲ ਦੇ ਗੁਲਜਾਰ ਸਿੰਘ ਮਿਹੋਕਾ 9710470005 ਤੇ ਸੰਪਰਕ ਕਰਨ।ਉਨ੍ਹਾ ਨੇ ਪੰਚਾਇਤਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਆਪਣੇ ਪਿੰਡਾਂ ਦੀ ਲੇਬਰ ਦਾ ਪੰਜੀਕਰਨ ਕਰਨ ਲਈ ਪਹਿਲ ਕਦਮੀਂ ਕਰਨ।
Leave a Reply